October 31, 2020
Uncategorized

ਚੰਡੀਗੜ੍ਹ, 13 ਅਕਤੂਬਰ, – ਭਾਰਤ ਦੀ ਕੇਂਦਰ ਸਰਕਾਰ ਵਲੋਂ ਨਵੇਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਰੁੱਝੀਆਂ ਕਿਸਾਨ ਜਥੇਬੰ…

ਚੰਡੀਗੜ੍ਹ, 13 ਅਕਤੂਬਰ, – ਭਾਰਤ ਦੀ ਕੇਂਦਰ ਸਰਕਾਰ ਵਲੋਂ ਨਵੇਂ ਪਾਸ ਕੀਤੇ ਖੇਤੀ ਕਾਨੂੰਨਾਂ ਖ਼ਿਲਾਫ਼ ਆਰ-ਪਾਰ ਦੀ ਲੜਾਈ ਲੜਨ ਰੁੱਝੀਆਂ ਕਿਸਾਨ ਜਥੇਬੰਦੀਆਂ ਜਦੋਂ ਕੇਂਦਰ ਸਰਕਾਰ ਦੇ ਸੱਦੇ ਉੱਤੇ ਬੁੱਧਵਾਰ ਦਿੱਲੀ ਵਿੱਚ ਗੱਲਬਾਤ ਕਰਨ ਨੂੰ ਸਹਿਮਤ ਹੋਈਆਂ, ਓਦੋਂ ਮੰਗਲਵਾਰ ਸ਼ਾਮ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਵੱਡੀ ਚਿਤਾਵਨੀ ਦੇ ਦਿੱਤੀ ਹੈ। ਇਸ ਸੰਬੰਧ ਵਿੱਚ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਸਾਫ ਕਿਹਾ ਕਿ ਜੇ ਪੰਜਾਬ ਸਰਕਾਰ ਬੁੱਧਵਾਰ ਦੀ ਕੈਬਨਿਟ ਮੀਟਿੰਗ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਕਰਨਬਾਰੇ ਕੋਈ ਫ਼ੈਸਲਾ ਨਹੀਂ ਲੈਂਦੀ ਤਾਂ ਕਾਂਗਰਸੀ ਆਗੂਆਂ ਨਾਲ ਵੀ ਕਿਸਾਨ ਉਹ ਹੀ ਵਿਹਾਰ ਕਰਨਗੇ, ਜਿਹੜਾ ਭਾਜਪਾ ਦੇ ਨੇਤਾਵਾਂ ਨਾਲ ਕੀਤਾ ਜਾ ਰਿਹਾ ਹੈ, ਕਿਉਂਕਿ ਕਿਸਾਨ ਸਿਰਫ ਲਾਰਿਆਂ ਦੀ ਖੇਤੀ ਨਹੀਂ ਚਾਹੁੰਦੇ।
ਰਾਜੇਵਾਲ ਨੇ ਦੋਸ਼ ਲਾਇਆ ਕਿ ਕਿਸਾਨ ਅੰਦੋਲਨ ਨੂੰ ਸੱਟ ਮਾਰਨ ਲਈਪੰਜਾਬ ਸਰਕਾਰ ਜਾਣ-ਬੁੱਝ ਕੇ ਬਿਜਲੀ ਸੰਕਟ ਦੇ ਬਹਾਨੇ ਲਾ ਰਹੀ ਹੈ। ਉਨ੍ਹਾਂ ਕਿਹਾ ਕਿ 10 ਦਿਨਾਂ ਵਿਚ ਪੰਜਾਬ ਵਿਚੋਂ ਕੋਲਾ ਨਹੀਂਮੁੱਕ ਸਕਦਾ। ਉਨ੍ਹਾਂ ਕਿਹਾ ਕਿ ਜਦੋਂ ਦੋ ਮਹੀਨੇ ਪਹਿਲਾਂ ਪੰਜਾਬ ਵਿਚ ਰੇਲਾਂ ਬਿਲਕੁੱਲ ਬੰਦ ਸਨ,ਓਦੋਂ ਏਥੇ ਕੋਲਾ ਖਤਮਕਿਉਂਨਾ ਹੋਇਆ। ਉਨ੍ਹਾ ਕਿਹਾ ਕਿ ਕਿਸਾਨ ਇਸ ਵਕਤ ਪੰਜਾਬ ਸਰਕਾਰ ਦੀ ਨੀਤੀ ਨੂੰ ਸਮਝਣ ਲੱਗੇ ਹਨ।
ਇਸ ਦੇ ਨਾਲ ਹੀ ਬਲਬੀਰ ਸਿੰਘ ਰਾਜੇਵਾਲ ਤੇ ਹੋਰ ਕਿਸਾਨ ਆਗੂਆਂ ਨੇ ਸੋਮਵਾਰ ਦੀ ਸ਼ਾਮ ਇੱਕ ਟੋਲ ਪਲਾਜ਼ਾ ਉੱਤੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਉੱਤੇ ਹੋਏ ਹਮਲੇਬਾਰੇ ਕਿਹਾ ਕਿ ਕਿਸਾਨ ਕਦੇ ਵੀ ਅਜਿਹਾ ਕੰਮ ਨਹੀਂ ਕਰ ਸਕਦੇ। ਉਨ੍ਹਾ ਕਿਹਾ ਕਿ ਭਾਜਪਾ ਆਗੂ ਖੁਦ ਆਖ ਚੁੱਕੇ ਹਨ ਕਿ ਹਮਲਾ ਕਰਨ ਵਾਲੇ ਕਿਸਾਨ ਨਹੀਂ ਸਨ। ਉਨ੍ਹਾਂ ਨੇ ਕਿਹਾ ਕਿ ਹਿੰਸਾ ਨਾਲ ਸਾਡਾ ਕੋਈ ਵਾਸਤਾ ਨਹੀਂ, ਅਸੀਂ ਸਿਰਫ ਕਾਲੀਆਂ ਝੰਡੀਆਂ ਨਾਲ ਆਪਣਾ ਵਿਰੋਧ ਕਰਦੇ ਹਾਂ ਅਤੇ ਅੱਗੇ ਵੀ ਇਸੇ ਤਰ੍ਹਾਂ ਦਾ ਵਿਰੋਧ ਕਰਦੇ ਰਹਾਂਗੇ।
ਦੂਸਰੇ ਪਾਸੇ ਕਿਸਾਨਾਂ ਨਾਲ ਗੱਲਬਾਤ ਲਈ ਬਣਾਈ ਪੰਜਾਬ ਦੇ ਮੰਤਰੀਆਂ ਦੀ ਕਮੇਟੀ ਦੇ ਮੋਹਰੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅੱਜ ਮੁਕਤਸਰ ਸਾਹਿਬ ਵਿੱਚ ਕਿਹਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਉੱਤੇ ਹੋਇਆ ਹਮਲਾ ਬਹੁਤ ਨਿੰਦਣ ਯੋਗ ਹੈ, ਪਰ ਇਸ ਦਾ ਕਾਂਗਰਸ ਦਾ ਸੰਬੰਧ ਨਹੀਂ। ਉਨ੍ਹਾਂ ਕਿਹਾ ਕਿ ਕਾਂਗਰਸ ਬਾਰੇ ਏਦਾਂ ਸੋਚਣਾਭਾਜਪਾ ਦੀ ਗਲਤ ਸੋਚ ਹੈ, ਕਾਂਗਰਸ ਏਦਾਂਕਿਉਂ ਕਰੇਗੀ? ਉਨ੍ਹਾ ਨੇ ਕਿਹਾ ਕਿ ਕੇਂਦਰ ਸਰਕਾਰ ਨਵੇਂ ਪਾਸ ਕੀਤੇ ਕਾਨੂੰਨ ਵਾਪਸ ਲਵੇ,ਨਹੀਂ ਤਾਂ ਪੰਜਾਬ ਤੇ ਹਰਿਆਣਾ ਦੀ ਕਿਸਾਨੀ ਖ਼ਤਮ ਹੋ ਜਾਏਗੀ।
ਇਸ ਦੇ ਨਾਲ ਬਾਜਵਾ ਨੇ ਕਿਹਾ ਕਿ ਪੰਜਾਬ ਵਿੱਚਮਸਾਂ ਚਾਰ-ਪੰਜ ਦਿਨ ਦਾ ਕੋਲਾ ਅਤੇ ਖਾਦ ਵੀ ਥੋੜ੍ਹੀ ਹੈ।
Read more …
.
.
#iksochpunjabi #iksoch #punjabinews #news #newspaper #breakingnews #artnews #farmerbill #farmerbill #farmer #chandigarh #dailynews #goodnewsfeed #latestnews #tvnews #topnews #latestnewstoday #newspapers